Viral In Punjab - culture of the Punjab - Progressive Rural Punjab
Virasat- E-Khalsa : A repository of the rich heritage of the Khalsa, its history and culture of the Punjab.
ਵਿਰਾਸਤ-ਏ-ਖਾਲਸਾ ਸੰਸਾਰ ਭਰ 'ਚ ਆਪਣੀ ਕਿਸਮ ਦਾ ਨਿਵੇਕਲਾ ਅਜੂਬਾ ਹੈ ਜਿਸ ਦਾ ਨਿਰਮਾਣ ਸਿੱਖਾਂ ਦੇ ਪਿਛਲੇ 500 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ 'ਚ ਦਰਜ ਸ਼ਹੀਦੀਆਂ ਤੇ ਕੁਰਬਾਨੀਆਂ ਤੋਂ ਸੰਸਾਰ ਭਰ ਨੂੰ ਜਾਣੂ ਕਰਵਾਉਣ ਲਈ ਕੀਤਾ ਗਿਆ ਹੈ। 6500 ਵਰਗ ਮੀਟਰ 'ਚ ਫ਼ੈਲੀ ਇਸ ਸ਼ਾਨਦਾਰ ਇਮਾਰਤ 'ਤੇ 239.35 ਕਰੋੜ ਰੁਪਏ ਖਰਚੇ ਗਏ ਹਨ। ਵਿਰਾਸਤ-ਏ-ਖਾਲਸਾ ਦੀਆਂ 30 ਵਿੱਚੋਂ 14 ਗੈਲਰੀਆਂ ਬਣ ਕੇ ਤਿਆਰ ਹਨ ਅਤੇ ਇਹਨਾਂ ਨੂੰ ਦੇਖਣ ਲਈ ਹਰ ਰੋਜ਼ ਹਜ਼ਾਰਾਂ ਦੇਸੀ ਅਤੇ ਵਿਦੇਸ਼ੀ ਸੈਲਾਨੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਉਂਦੇ ਹਨ। ਵਿਰਾਸਤ-ਏ-ਖਾਲਸਾ ਦੇ ਮਿਊਜ਼ੀਅਮ ਦੀਆਂ ਛੱਤਾਂ ਆਕਾਸ਼ ਵੱਲ ਨੂੰ ਗੋਲਾਈ ਵਾਲੇ ਵਿਸ਼ਾਲ ਪਿਆਲਿਆਂ ਦੇ ਰੂਪ 'ਚ ਹਨ। ਇਹਨਾਂ ਵਿਸ਼ਾਲ ਗੋਲਾਈਆਂ 'ਚ ਲੱਗੀਆਂ ਸਟੇਨਲੈੱਸ ਸਟੀਲ ਦੀਆਂ ਚਮਕਦਾਰ ਪਰਤਾਂ ਧੁੱਪ ਅਤੇ ਰੌਸ਼ਨੀ ਦੀਆਂ ਕਿਰਨਾਂ ਸ੍ਰੀ ਕੇਸਗੜ ਸਾਹਿਬ ਅਤੇ ਕਿਲਾ ਅਨੰਦਪੁਰ ਸਾਹਿਬ ਉਪਰ ਇਸ ਤਰਾਂ ਸੁੱਟਦੀਆਂ ਹਨ ਜਿਵੇਂ ਆਪਣਾ ਸਤਿਕਾਰ ਭੇਟ ਕਰ ਰਹੀਆਂ ਹੋਣ।











No comments:
Post a Comment